ਪੇਸ਼ੇਵਰ ਫ੍ਰੀਲਾਂਸਰਾਂ ਦੀ ਸਾਡੀ ਟੀਮ ਵਿੱਚ ਸ਼ਾਮਲ ਹੋਵੋ
ਅਸੀਂ ਫ੍ਰੀਲਾਂਸ ਪੇਸ਼ੇਵਰਾਂ ਦੀ ਭਾਲ ਕਰ ਰਹੇ ਹਾਂ ਜੋ ਉਨ੍ਹਾਂ ਦੀਆਂ ਸੇਵਾਵਾਂ ਦੀ ਮਾਰਕੀਟਿੰਗ ਵਿਚ ਸਰਗਰਮ ਹਨ। ਇਸ ਇੰਟਰਪਰਾਈਜ਼ ਦੀ ਸਫਲਤਾ ਤੁਹਾਡੇ ਸਰਗਰਮ ਰੁਝੇਵਿਆਂ ਅਤੇ ਇੰਪੁੱਟ ‘ਤੇ ਨਿਰਭਰ ਕਰਦੀ ਹੈ।
ਫ੍ਰੀਲਾਂਸਰਾਂ ਵਾਸਤੇ ਮੌਕੇ
ਸਾਡੇ ਨਾਲ ਇਸ ਕਰਕੇ ਜੁੜੋ ਕਿ ਤੁਸੀਂ
- ਸੀ ਆਈ ਡਬਲਯੂ ਏ ਵਿਖੇ ਇੱਕ ਸਲਾਹਕਾਰ ਕਮੇਟੀ ਦਾ ਮੈਂਬਰ ਬਣੋ ਅਤੇ ਲੈਂਗੂਏਜ ਵੈਂਚਰ ਦੇ ਵਾਧੇ ਵਿੱਚ ਯੋਗਦਾਨ ਪਾਓ
- ਆਪਣੇ ਕਾਰੋਬਾਰੀ ਨੈੱਟਵਰਕ ਦਾ ਵਿਸਤਾਰ ਕਰੋ
- ਭਾਸ਼ਾ ਸੇਵਾ ਬੇਨਤੀਆਂ ਦੀ ਸੰਖਿਆ ਵਧਾਓ
ਫ੍ਰੀਲਾਂਸ ਦੁਭਾਸ਼ੀਏ ਅਤੇ ਅਨੁਵਾਦਕ
200 ਤੋਂ ਵੱਧ ਪੇਸ਼ੇਵਰਾਂ ਦੀ ਸਾਡੀ ਹੁਨਰਮੰਦ ਟੀਮ ਦੁਨੀਆ ਭਰ ਤੋਂ ਮੂਲ ਭਾਸ਼ਾ ਦੇ ਬੁਲਾਰੇ ਹਨ, ਜਿਨ੍ਹਾਂ ਦੀ ਸਮਰੱਥਾ 65 ਭਾਸ਼ਾਵਾਂ ਵਿੱਚ ਹੈ, ਜੋ ਇੱਥੇ ਕੈਨੇਡਾ ਵਿੱਚ ਸਥਿਤ ਹੈ। ਉਨ੍ਹਾਂ ਦੇ ਅਨੁਵਾਦ ਅਤੇ ਵਿਆਖਿਆ ਯੋਗਤਾਵਾਂ ਨੂੰ ਸਾਡੇ ਆਪਣੇ ਕੈਨੇਡੀਅਨ-ਨਿਰਮਿਤ ਸਿਖਲਾਈ ਪ੍ਰੋਗਰਾਮਾਂ ਦੇ ਨਾਲ-ਨਾਲ ਸੀ ਆਈ ਐਲ ਆਈ ਐਸ ਏ ਟੀ (CILISAT) ਟੈਸਟਿੰਗ ਦੁਆਰਾ ਹੋਰ ਵਧਾਇਆ ਗਿਆ ਹੈ ਤਾਂ ਜੋ ਇੱਕ ਸਪੱਸ਼ਟ, ਕੈਨੇਡੀਅਨ ਲਹਿਜ਼ੇ ਨੂੰ ਯਕੀਨੀ ਬਣਾਇਆ ਜਾ ਸਕੇ। ਅਸੀਂ ਕੈਲਗਰੀ ਇਮੀਗ੍ਰੈਂਟ ਵੂਮੈਨਜ਼ ਐਸੋਸੀਏਸ਼ਨ ਦੇ ਮਾਣਮੱਤੇ ਭਾਈਵਾਲ ਵੀ ਹਾਂ, ਜੋ ਸਾਡੀ ਚੱਲ ਰਹੀ ਟੀਮ ਲਈ ਪ੍ਰਤਿਭਾ ਦਾ ਇੱਕ ਉੱਤਮ ਸਰੋਤ ਰਿਹਾ ਹੈ।
ਸਾਡੇ ਫ੍ਰੀਲਾਂਸਰਾਂ ਨੇ ਆਮ ਤੌਰ ‘ਤੇ ਇੱਕ ਭਾਸ਼ਾ ਤਰਜਮਾਨ (ਦੁਭਾਸ਼ੀਏ) ਸਿਖਲਾਈ ਪ੍ਰੋਗਰਾਮ ਪੂਰਾ ਕੀਤਾ ਹੈ, ਜਿਸ ਵਿੱਚ ਕਮਿਊਨਿਟੀ ਤਰਜਮਾਨ (ਦੁਭਾਸ਼ੀਏ) ਸਿਖਲਾਈ ਅਤੇ (CILISAT) ਸੀ ਆਈ ਐਲ ਆਈ ਐਸ ਏ ਟੀ (ਭਾਸ਼ਾ ਪ੍ਰਵੀਨਤਾ ਟੈਸਟ) ਸ਼ਾਮਲ ਹਨ ਜੋ ਸਾਡੇ ਭਾਈਚਾਰਿਆਂ ਵਾਸਤੇ ਸੱਭਿਆਚਾਰਕ ਵਿਆਖਿਆ (ਤਰਜਮਾਨ) ਸੇਵਾਵਾਂ (ਸੀ ਆਈ ਐਸ ਓ ਸੀ) ਦੁਆਰਾ ਸੰਚਾਲਿਤ ਕੀਤਾ ਜਾਂਦਾ ਹੈ https://www.cisoc.net/en/. ਸਾਡੇ ਸਮੂਹ ਵਿੱਚ ਤਜਰਬੇਕਾਰ ਪੇਸ਼ੇਵਰ ਦੁਭਾਸ਼ੀਏ ਵੀ ਸ਼ਾਮਲ ਹਨ ਜੋ ਆਮ ਅਤੇ ਗੈਰ-ਸਾਧਾਰਨ ਭਾਸ਼ਾਵਾਂ ਵਿੱਚ ਵਿਆਖਿਆ ਸੇਵਾਵਾਂ ਦੀ ਪੇਸ਼ਕਸ਼ ਕਰਦੇ ਹਨ।
Language Venture Freelancers
ਅਕਰਮ ਕਲਾਨਾਕੀ
ਅਕਰਮ ਕਲਾਨਾਕੀ ਇੱਕ ਬਹੁਤ ਹੀ ਹੁਨਰਮੰਦ ਅੰਗਰੇਜ਼ੀ-ਫਾਰਸੀ (ਫਾਰਸੀ) ਕਮਿਊਨਿਟੀ ਦੁਭਾਸ਼ੀਏ ਅਤੇ ਪੇਸ਼ੇਵਰ ਅਨੁਵਾਦਕ ਹੈ। ਉਸਨੇ ਸੀ ਆਈ ਐਲ ਆਈ ਐਸ ਏ ਟੀ (CILISAT) ਟੈਸਟ ਦੇ ਨਾਲ-ਨਾਲ ਸੀ ਆਈ ਐਸ ਓ ਸੀ (CISOC) ਨਾਲ ਚਿਕਿਤਸਾ ਦੁਭਾਸ਼ੀਏ ਅਤੇ ਅਨੁਵਾਦਕ ਪ੍ਰੋਗਰਾਮ ਨੂੰ ਪੂਰਾ ਕੀਤਾ ਹੈ। ਅਕਰਮ ਨੇ ਹਾਈ ਸਕੂਲ ਬਾਇਓਲੋਜੀ ਅਤੇ ਸਰੀਰ ਵਿਗਿਆਨ ਨੂੰ ੩੦ ਸਾਲਾਂ ਤੋਂ ਵੱਧ ਸਮੇਂ ਤੋਂ ਸਿਖਾਇਆ ਹੈ ਅਤੇ ਕੈਨੇਡਾ ਅਤੇ ਈਰਾਨ ਵਿੱਚ ੨੦ ਸਾਲਾਂ ਤੋਂ ਵੱਧ ਦਾ ਅਨੁਵਾਦ ਅਨੁਭਵ ਹੈ।
ਲੀਨਾ ਲਿਊ
ਲੀਨਾ ਲਿਊ ਇੱਕ ਉੱਚ ਯੋਗਤਾ ਪ੍ਰਾਪਤ ਕਮਿਊਨਿਟੀ ਦੁਭਾਸ਼ੀਏ ਅਤੇ ਪੇਸ਼ੇਵਰ ਅਨੁਵਾਦਕ ਹੈ, ਜੋ ਅੰਗਰੇਜ਼ੀ ਅਤੇ ਮੈਂਡਰੀਨ ਵਿੱਚ ਮੁਹਾਰਤ ਰੱਖਦੀ ਹੈ। ਲੀਨਾ ਕੋਲ ਪ੍ਰੀ-ਸਕੂਲ ਤੋਂ ਲੈ ਕੇ ਪੋਸਟ-ਸੈਕੰਡਰੀ ਪੱਧਰਾਂ ਤੱਕ 10 ਸਾਲਾਂ ਤੋਂ ਵੱਧ ਦਾ ਮੈਂਡਰੀਨ ਅਧਿਆਪਨ ਦਾ ਤਜ਼ਰਬਾ ਹੈ। ਉਹ ਹਮੇਸ਼ਾਂ ਸੀ ਆਈ ਡਬਲਯੂ ਏ ਦੇ ਨਾਲ-ਨਾਲ ਕੈਲਗਰੀ ਦੇ ਕੁਝ ਐਲੀਮੈਂਟਰੀ ਸਕੂਲਾਂ ਵਿਖੇ ਸਵੈ-ਸੇਵਾ ਨਾਲ ਮਦਦ ਕਰਨ ਲਈ ਤਿਆਰ ਰਹਿੰਦੀ ਹੈ।
ਨਾਧਾ ਹਸਨ
ਨਾਧਾ ਹਸਨ ਇੱਕ ਮਿਹਨਤੀ ਅਤੇ ਭਰੋਸੇਯੋਗ ਭਾਈਚਾਰਕ ਦੁਭਾਸ਼ੀਏ ਅਤੇ ਪੇਸ਼ੇਵਰ ਅਨੁਵਾਦਕ ਹੈ ਜਿਸ ਵਿੱਚ ਮਜ਼ਬੂਤ ਸੰਚਾਰ ਅਤੇ ਪ੍ਰਸ਼ਾਸਕੀ ਹੁਨਰ ਹਨ। ਉਹ ਬਹੁਭਾਸ਼ੀ ਅਤੇ ਅੰਗਰੇਜ਼ੀ, ਫ੍ਰੈਂਚ ਅਤੇ ਅਰਬੀ ਵਿੱਚ ਮੁਹਾਰਤ ਰੱਖਦੀ ਹੈ। ਨਾਧਾ ਸੱਭਿਆਚਾਰਕ ਵਿਭਿੰਨਤਾ ਦੀ ਠੋਸ ਸਮਝ ਪੇਸ਼ ਕਰਦੀ ਹੈ ਅਤੇ ਗੱਲਬਾਤ ਵਿੱਚ ਸਪੀਕਰ (ਵਕਤਾ) ਦੇ ਸ਼ਬਦਾਂ ਦੀ ਭਾਵਨਾ, ਸ਼ੈਲੀ ਅਤੇ ਅੰਸ਼ ਨੂੰ ਬਣਾਈ ਰੱਖਣ ਦੇ ਸਮਰੱਥ ਹੈ।
ਫੌਜੀਆ ਪਰਵੇਜ਼
ਫੌਜੀਆ ਇੱਕ ਨਿਪੁੰਨ ਅਤੇ ਪ੍ਰਮਾਣਿਤ ਫ੍ਰੀਲਾਂਸ ਦੁਭਾਸ਼ੀਏ ਅਤੇ ਅਨੁਵਾਦਕ ਹੈ। ਉਹ ਕਾਨੂੰਨੀ, ਚਿਕਿਤਸਾ, ਸਮਾਜਿਕ ਅਤੇ ਵਿਦਿਅਕ ਵਿਆਖਿਆ ਅਤੇ ਅਨੁਵਾਦ ਸਮੇਤ ਸੇਵਾਵਾਂ ਦਾ ਇੱਕ ਸਪੈਕਟ੍ਰਮ ਪ੍ਰਦਾਨ ਕਰਦੀ ਹੈ। ਉਹ ਉਨ੍ਹਾਂ ਅਸਮਾਨਤਾਵਾਂ ਨੂੰ ਪਛਾਣਦੀ ਹੈ ਜੋ ਭਾਸ਼ਾ ਦੀਆਂ ਰੁਕਾਵਟਾਂ ਤੋਂ ਪੈਦਾ ਹੋ ਸਕਦੀਆਂ ਹਨ ਅਤੇ ਕੁਸ਼ਲ ਸੰਚਾਰ ਨਾਲ ਲੋੜਮੰਦਾਂ ਦੀ ਮਦਦ ਕਰਨਾ ਚਾਹੁੰਦੀ ਹੈ। ਲੋਕਾਂ ਦੀ ਸੇਵਾ ਕਰਨ ਦੀ ਇਸ ਇੱਛਾ ਨੇ ਉਸ ਦੇ ਕਈ ਭਾਸ਼ਾਵਾਂ ਸਿੱਖਣ ਦੇ ਜਨੂੰਨ ਨੂੰ ਬਲ ਦਿੱਤਾ ਹੈ ਅਤੇ ਉਸ ਵਿਚ ਉਰਦੂ, ਹਿੰਦੀ ਅਤੇ ਪੰਜਾਬੀ ਵਿਚ ਮੁਹਾਰਤ ਵੀ ਸ਼ਾਮਲ ਹੈ।
ਯਾਨ ਚੇਂਗ
ਯਾਨ ਚੇਂਗ (ਐਂਜੀ) ਇੱਕ ਤਜਰਬੇਕਾਰ ਕਮਿਊਨਿਟੀ ਦੁਭਾਸ਼ੀਏ ਅਤੇ ਪੇਸ਼ੇਵਰ ਅਨੁਵਾਦਕ ਹੈ, ਜੋ ਅੰਗਰੇਜ਼ੀ ਅਤੇ ਮੈਂਡਰੀਨ ਵਿੱਚ ਮੁਹਾਰਤ ਰੱਖਦੀ ਹੈ। ਉਸਨੇ ਕਈ ਸਾਲਾਂ ਤੱਕ ਇੱਕ ਫਾਰਮਾਸਿਊਟੀਕਲ ਕੰਪਨੀ ਵਿੱਚ ਮਾਰਕੀਟਿੰਗ ਮੈਨੇਜਰ ਵਜੋਂ ਕੰਮ ਕੀਤਾ ਅਤੇ ਕਾਰੋਬਾਰੀ ਵਿਕਾਸ ਅਤੇ ਮਨੋਵਿਗਿਆਨਕ ਮਦਦ ਦੇ ਖੇਤਰਾਂ ਵਿੱਚ ਚੰਗੀ ਪਕੜ ਰੱਖਦੀ ਹੈ।
ਯਾਂਡੀ ਫੇਂਗ
ਯਾਂਡੀ ਫੇਂਗ ਇੱਕ ਤਜਰਬੇਕਾਰ ਬਹੁਭਾਸ਼ੀ ਕਮਿਊਨਿਟੀ ਤਰਜਮਾਨ (ਦੁਭਾਸ਼ੀਏ) ਅਤੇ ਪੇਸ਼ੇਵਰ ਅਨੁਵਾਦਕ ਹੈ ਉਹ ਅੰਗਰੇਜ਼ੀ, ਕੈਂਟੋਨੀਜ਼ ਅਤੇ ਮੈਂਡਰੀਨ ਵਿੱਚ ਨਿਪੁੰਨ ਹੈ ਜੋ ਉਸ ਦੇ ਸੀ ਆਈ ਐਲ ਆਈ ਐਸ ਏ ਟੀ (CILISAT) ਟੈਸਟ ਪਾਸ ਹੋਣ ਦੁਆਰਾ ਨਿਰਧਾਰਤ ਕੀਤਾ ਗਿਆ ਹੈ।
