ਅਨੁਵਾਦ ਇੱਕ ਸਰੋਤ ਭਾਸ਼ਾ ਦੇ ਪਾਠ ਦੇ ਅਰਥ ਦਾ ਇੱਕ ਬਰਾਬਰ ਲਕਸ਼ ਭਾਸ਼ਾ ਇਬਾਰਤ ਵਿੱਚ ਸੰਚਾਰ ਹੈ। ਇਹ ਕ੍ਰਿਆ ਲਿਖਤੀ ਦਸਤਾਵੇਜ਼ਾਂ ਅਤੇ ਇਬਾਰਤ ਅਧਾਰਤ ‘ ਵਿਸ਼ਾਵਸਤੂ ਤੇ ਲਾਗੂ ਹੁੰਦੀ ਹੈ।
ਅਨੁਵਾਦ ਸੇਵਾਵਾਂ
ਅਸੀਂ ਪੇਸ਼ੇਵਰ ਅਨੁਵਾਦਾਂ ਦੀ ਪੇਸ਼ਕਸ਼ ਕਰਦੇ ਹਾਂ, ਜੇ ਲੋੜ ਪੈਂਦੀ ਹੈ ਤਾਂ ਅਨੁਵਾਦ ਦੇ ਹਲਫਨਾਮੇ ਲਈ ਇੱਕ ਵਾਧੂ ਲਾਗਤ ਦੇ ਨਾਲ, ਜੋ ਇਮੀਗ੍ਰੇਸ਼ਨ, ਰਿਫਿਊਜੀ ਅਤੇ ਇਮੀਗ੍ਰੇਸ਼ਨ ਕੈਨੇਡਾ (ਆਈ ਆਰ ਸੀ ਸੀ) ਅਤੇ ਬਹੁਤ ਸਾਰੀਆਂ ਸੂਬਾਈ ਅਤੇ ਸੰਘੀ ਸੰਸਥਾਵਾਂ ਦੁਆਰਾ ਸਵੀਕਾਰ ਕੀਤੇ ਜਾਂਦੇ ਹਨ https://www.canada.ca/en/immigration-refugees-citizenship/corporate/publications-manuals/operational-bulletins-manuals/refugee-protection/removal-risk-assessment/translation.html#s1).
ਅਸੀਂ ਜਰਮਨ ਅਤੇ ਮੈਂਡਰੀਨ ਵਿੱਚ ਏ ਟੀ ਆਈ ਏ (ਐਸੋਸੀਏਸ਼ਨ ਓਫ ਟ੍ਰਾੰਸਲੇਟਰਸ ਐਂਡ ਇੰਟ੍ਰਪ੍ਰੇਟਰਸ ਓਫ ਅਲਬਰਟਾ ) ਪ੍ਰਮਾਣਿਤ ਅਨੁਵਾਦਾਂ ਦੀ ਪੇਸ਼ਕਸ਼ ਵੀ ਕਰਦੇ ਹਾਂ।
ਸਟੀਕਤਾ ਨੂੰ ਯਕੀਨੀ ਬਣਾਉਣ ਲਈ ਤੁਹਾਡੇ ਦਸਤਾਵੇਜ਼ਾਂ ਨੂੰ ਸੰਭਾਲਣ ਲਈ ਕੇਵਲ ਮੂਲ ਨਿਵਾਸੀ ਵਕਤਾ (ਸਪੀਕਰਾਂ) ਨੂੰ ਹੀ ਨਿਯੁਕਤ ਕੀਤਾ ਜਾਂਦਾ ਹੈ।
ਅਸੀਂ ਨਿੱਜੀ, ਕਾਨੂੰਨੀ, ਚਿਕਿਤਸਾ (ਡਾਕਟਰੀ), ਤਕਨੀਕੀ ਅਤੇ ਅਕਾਦਮਿਕ ਦਸਤਾਵੇਜ਼ਾਂ ਸਮੇਤ ਵੱਖ-ਵੱਖ ਦਸਤਾਵੇਜ਼ ਕਿਸਮਾਂ ਦਾ ਅਨੁਵਾਦ ਕਰਦੇ ਹਾਂ
ਅਨੁਵਾਦ ਦਰਾਂ
ਪੇਸ਼ੇਵਰ ਅਨੁਵਾਦ ਸਾਡੀ ਸੇਵਾ ਦਾ ਇੱਕ ਜ਼ਰੂਰੀ ਹਿੱਸਾ ਹੈ। ਅਸੀਂ ਅਨੁਵਾਦ ਦੀ ਸਟੀਕਤਾ ਅਤੇ ਗਾਹਕਾਂ ਨੂੰ ਅਨੁਵਾਦ ਕੀਤੇ ਦਸਤਾਵੇਜ਼ਾਂ ਦੀ ਸਮੇਂ ਸਿਰ ਅਦਾਇਗੀ ਨੂੰ ਯਕੀਨੀ ਬਣਾਉਂਦੇ ਹਾਂ।
“As a non-profit, we have very limited resources, but because their prices are so reasonable, and it’s so easy to book them, I use them as much as possible.“
